ਸਤਲੁਜ ਦੇ ਕੰਡੇ ਕੰਡੇ
ਲੇਖਕ: ਦਿਨੇਸ਼ ਕੁਮਾਰ ਸ਼ਰਮਾ
ਪੰਜਾਬੀ ਅਨੁਵਾਦ : ਬਲਰਾਜ ਧਾਰੀਵਾਲ
ਪ੍ਰਕਾਸ਼ਕ : ਆਜ਼ਾਦ ਬੁਕ ਡਿਪੋ ,
ਆਪਣੀ ਇੰਗਲਿਸ਼ ਵਿੱਚ ਲਿਖੀ ਹੋਈ ਕਿਤਾਬ On the Banks of River Sutlej ਦਾ ਪੰਜਾਬੀ ਅਨੁਵਾਦ ‘ਸਤਲੁਜ ਦੇ ਕੰਡੇ ਕੰਡੇ’ ਆਪਣੇ ਪਾਠਕਾਂ ਨੂੰ ਪੇਸ਼ ਕਰਦਿਆਂ ਮੈਨੂੰ ਬਹੁਤ ਖੁਸ਼ੀ ਹੋ ਰਹਿ ਹੈ. ਪੰਜਾਬੀ ਮੇਰੀ ਮਾਂ ਬੋਲੀ ਹੈ ਅਤੇ ਮੈਨੂੰ ਇਸ ਦਾ ਬਹੁਤ ਮਾਨ ਹੈ. ਮੇਰੀ ਹਾਰਦਿਕ ਇੱਛਾ ਸੀ ਕਿ ਮੇਰੀ ਕਿਤਾਬ ਪੰਜਾਬੀ ਦੇ ਪਾਠਕਾਂ ਨੂੰ ਵੀ ਉਪਲੱਬਧ ਹੋਵੇ.
ਇਸ ਕਿਤਾਬ ਨੂੰ ਲਿਖਣ ਦੀ ਪ੍ਰੇਰਨਾ ਮੈਨੂੰ ਮੇਰੇ ਬੇਟੇ ਤੁਸ਼ਾਰ ਤੌਂ ਮਿਲੀ. ਮੈਂ ਆਪਣੇ ਬੱਚਿਆਂ ਨਾਲ ਆਪਣੇ ਬਚਪਨ ਦੀਆਂ ਯਾਦਾਂ ਸਾਂਝੀਆਂ ਕਰਦਾ ਰਹਿੰਦਾ ਸਾਂ. ਓ ਮੇਰੀਆਂ ਗੱਲਾਂ ਬੜੇ ਧਿਆਨ ਨਾਲ ਸੁਣਦੇ ਅਤੇ ਖੁਸ਼ ਹੁੰਦੇ. ਇੱਕ ਦਿਨ ਤੁਸ਼ਾਰ ਨੇ ਮੈਨੂੰ ਕਿਹਾ ਪਾਪਾ ਜੀ ਤੁਸੀਂ ਆਪਣੀਆਂ ਬਚਪਨ ਦੀਆਂ ਯਾਦਾਂ ਕਲਮਬੱਧ ਕਿਉਂ ਨਹੀਂ ਕਰਦੇ. ਮੈਨੂੰ ਉਸਦੀ ਗੱਲ ਚੰਗੀ ਲੱਗੀ ਅਤੇ ਮੈਂ ਕਿਤਾਬ ਲਿਖਣ ਦੀ ਸ਼ੁਰੂਆਤ ਕਰ ਦਿੱਤੀ .
ਮੈਨੂੰ ਯਾਦ ਆਈ ਸਤਲੁਜ ਦਰਿਆ ਦੀ ਜੋ ਯੁਗਾਂ ਯੁੱਗਾਂ ਤੋਂ ਨਿਰੰਤਰ ਵੱਗ ਰਿਹਾ ਹੈ ਅਤੇ ਇਸ ਦਾ ਨਰੋਲ ਨੀਲਾ ਪਾਣੀ ਪੰਜਾਬ ਦੇ ਖੇਤਾਂ ਨੂੰ ਉਪਜਾਉ ਬਣਾ ਰਿਹਾ ਹੈ. ਨੰਗਲ ਟਾਊਨਸ਼ਿਪ ਇਹ ਦਰਿਆ ਸਾਡੇ ਘਰ ਦੇ ਕੋਲ ਦੀ ਵਗਦਾ ਸੀ. ਜਦੋਂ ਮੇਰੇ ਖੇਡਣ ਦਾ ਸਮਾਂ ਹੁੰਦਾ ਮੈਂ ਦਰਿਆ ਦੇ ਕੰਡੇ ਜਾ ਕੇ ਬੈਠ ਜਾਂਦਾ. ਉਸਦਾ ਸ਼ਾਂਤ ਅਤੇ ਸਾਫ ਸੁਥਰਾ ਪਾਣੀ ਮੈਨੂੰ ਬਹੁਤ ਚੰਗਾ ਲੱਗਦਾ ਹੁੰਦਾ ਸੀ. ੧੯੬੦ ਦੇ ਦਹਾਕੇ ਵਿੱਚ ਹਾਲੇ ਜ਼ਿੰਦਗੀ ਮੇਰੇ ਬਚਪਨ ਵਾਂਗ ਬੜੀ ਅਨਭੋਲ ਅਤੇ ਸਾਡੀ ਸੀ. Television, ਕੰਪਿਊਟਰ, ਅਤੇ ਵੀਡੀਓ ਗੇਮਾਂ ਦਾ ਯੁਗ ਹਾਲੇ ਬਹੁਤ ਦੂਰ ਸੀ. ਪਿੱਠੂ ਗਰਮ , ਲੁਕਣ ਮਿਟੀ, ਅਤੇ ਸਟਾਪੂ ਹੀ ਸਾਡੀਆਂ ਖੇਡਾਂ ਸਨ. ਅਸੀਂ ਨੰਗਲ ਦੇ ਖੁੱਲੇ ਮੈਦਾਨਾਂ ਵਿੱਚ ਨਿੱਕਰਾਂ ਚੱਪਲਾਂ ਪਾਕੇ ਦੌੜਦੇ ਫਿਰਦੇ ਸਾਂ.
ਨੰਗਲ ਭਾਖੜਾ ਡੈਮ ਦੇ ਨਿਰਮਾਣ ਵਿੱਚ ਸਹਿਯੋਗ ਲਈ ਵਸਾਯਾ ਗਯਾ ਸੀ. ਨੰਗਲ ਵਿੱਚ ਵਸਦੇ ਮਜ਼ਦੂਰ ਅਤੇ ਇੰਜੀਨਿਅਰਸ ਨਵੇਂ ਆਜ਼ਾਦ ਭਾਰਤ ਦੀ ਤਕਦੀਰ ਲਿਖ ਰਹੇ ਸਨ. ਭਾਰਤ ਨੂੰ ਆਜ਼ਾਦ ਹੋਏ ਹਾਲੇ ਬਹੁਤ ਸਮਾਂ ਨਹੀਂ ਹੋਇਆ ਸੀ. ਲੋਕਾਂ ਦੇ ਦਿਲਾਂ ਵਿੱਚ ਦੇਸ਼ ਦੇ ਦਰਦਨਾਕ ਬਟਵਾਰੇ ਦੀਆਂ ਯਾਦਾਂ ਹਾਲੇ ਵੀ ਤਾਜ਼ੀਆਂ ਸਨ. ਇਸ ਬਟਵਾਰੇ ਨੇ ੧੫ ਲੱਖ ਲੋਕਾਂ ਦੀਆਂ ਜਾਨਾਂ ਲਈਆਂ ਸਨ ਅਤੇ ਲਗਭਗ ੨ ਕਰੋੜ ਇਨਸਾਨ ਘਰੋਂ ਬੇਘਰ ਹੋ ਗਏ ਸਨ. ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਨੇ ਦੇਸ਼ ਦੇ ਨਵੇਂ ਸਿਰੇ ਤੋਂ ਨਿਰਮਾਣ ਦਾ ਉਪਰਾਲਾ ਜੋਰ ਸ਼ੋਰ ਨਾਲ ਸ਼ੁਰੂ ਕੀਤਾ ਸੀ. ਭਾਖੜਾ ਡੈਮ ਦਾ ਨਿਰਮਾਣ ਇਸ ਉਪਰਾਲੇ ਦਾ ਮਹੱਤਵਪੂਰਣ ਹਿੱਸਾ ਸੀ. ਜਦੋਂ ਮੈਂ ਹੋਸ਼ ਸੰਭਾਲੇ ਡੈਮ ਦਾ ਕੰਮ ਪੂਰੇ ਜ਼ੋਰ ਨਾਲ ਚਾਲ ਰਹੀਆਂ ਸੀ. ੧੯੬੦ ਦੇ ਦਹਾਕੇ ਵਿਚ ਦੇਸ਼ ਨੂੰ ਦੋ ਜੰਗਾਂ ਦਾ ਸਾਹਮਣਾ ਕਰਨਾ ਪਿਆ. ਇਹਨਾਂ ਜੰਗਾਂ ਕਾਰਣ ਲੋਕਾਂ ਦੀਆਂ ਮੁਸ਼ਕਲਾਂ ਵਿਚ ਹੋਰ ਵਾਧਾ ਹੋ ਗਯਾ. ਇਸ ਤੌਂ ਇਲਾਵਾ ਦੇਸ਼ ਨੂੰ ਮੌਨਸੂਨ ਦੀ ਬਾਰਸ਼ ਘੱਟ ਹੋਣ ਕਰਕੇ ਅਕਾਲ ਦਾ ਸਾਹਮਣਾ ਕਰਨਾ ਪੈ ਰਿਹਾ ਸੀ. ਦੇਸ਼ ਦੀ ਆਰਥਿਕ ਹਾਲਾਤ ਬਹੁਤ ਖ਼ਰਾਬ ਹੋ ਗਈ ਸੀ.
ਮੈਂ ਦੱਸ ਸਾਲ ਦਾ ਅਨਭੋਲ ਬੱਚਾ ਇਹ ਸਭ ਦੇਖ ਅਤੇ ਮਹਿਸੂਸ ਕਰ ਰਿਹਾ ਸਾਂ. ਮੈਂ ਇਸ ਦੇਸ਼ ਨੂੰ ਫੇਰ ਤੋਂ ਆਪਣੇ ਪੈਰਾਂ ਤੇ ਖੜੇ ਹੋਦਿਆਂ ਵੇਖਿਆ. ਨੰਗਲ ਇੱਕ ਬਹੁਤ ਸਾਫ ਸੁਥਰਾ , ਸ਼ਾਂਤ, ਅਤੇ ਹਰਿਆ ਭਰਿਆ ਕਸਬਾ ਸੀ. ਸਤਲੁਜ ਦਰਿਆ ਅਤੇ ਨੰਗਲ ਡੈਮ ਝੀਲ ਇੱਕ ਮਨਮੋਹਕ ਦ੍ਰਿਸ਼ ਪੇਸ਼ ਕਰਦੀ ਸੀ. ਸਰਦੀਆਂ ਵਿੱਚ ਪ੍ਰਵਾਸੀ ਪੰਛੀ ਇਸ ਝੀਲ ਦੀਆ ਮੌਜਾਂ ਮਾਨ ਦੇ ਸਨ. ਮੈਂ ਵੀ ਇਕ ਆਜ਼ਾਦ ਪੰਛੀ ਵਾਂਗ ਉੱਡਦਾ ਫਿਰਦਾ ਸਾਂ. ਮੇਰੇ ਬਚਪਨ ਦੀਆਂ ਮਿੱਠੀਆਂ ਖੱਟੀਆਂ ਯਾਦਾਂ ਦਾ ਗੁਲਦਸਤਾ ਪੇਸ਼ ਹੈ ਜੀ.
ਇਹ ਕਿਤਾਬ ਹੇਠ ਲਿਖੇ ਪਤੇ ਤੇ ਉਪਲੱਬਧ ਹੈ:
ਆਜ਼ਾਦ ਬੁਕ ਡਿਪੋ
ਹਾਲ ਬਾਜ਼ਾਰ
ਅੰਮ੍ਰਿਤਸਰ 143001
ਪੰਜਾਬ, ਇੰਡੀਆ
ਫੋਨ : +919356292513
ਕੀਮਤ: 150 ਰੁਪਏ